Discover Forvo Academy, our new online teaching platform.
ਅਸੀਂ ਸੰਪਾਦਕਾਂ ਤੋਂ ਕੀ ਉਮੀਦ ਰੱਖਦੇ ਹਾਂ?
ਜੋ ਤੁਸੀਂ ਪਹਿਲਾਂ ਕਰ ਰਹੇ ਸੀ ਉਸ ਤੋਂ ਕੁਝ ਖ਼ਾਸ ਵੱਧ ਨਹੀਂ ਕਰਨਾ। ਉਹ ਲੋਕ ਹੀ ਹਨ ਜਿਹਨਾਂ ਨੇ ਆਪਣਾ ਕੀਮਤੀ ਸਮਾਂ ਫ਼ੋਰਵੋ ਨੂੰ ਦਿੱਤਾ ਹੈ ਸੋ ਸਾਨੂੰ ਲੱਗਦਾ ਹੈ ਕਿ ਉਹ ਇਸ ਪ੍ਰੋਜੈਕਟ ਨੂੰ ਪਸੰਦ ਕਰਦੇ ਹਨ। ਉਹਨਾਂ ਨੂੰ ਪਤਾ ਹੈ ਕੀ ਇਹ ਕਿਵੇਂ ਕੰਮ ਕਰਦਾ ਹੈ ਅਤੇ ਸੰਪਾਦਕ ਬਣਨ ਮਗਰੋਂ ਉਹ ਵਰਤੋਂਕਾਰਾਂ ਵੱਲੋਂ ਬਣਾਈ ਗਈ ਗ਼ਲਤ ਸਮੱਗਰੀ ਕਰਕੇ ਆਉਂਦੀਆਂ ਔਕੜਾਂ ਨੂੰ ਆਪਣੇ ਆਪ ਠੀਕ ਕਰ ਸਕਦੇ ਹਨ।
ਫ਼ੋਰਵੋ ਵਿਚ ਸੰਪਾਦਕ ਹੋਣ ਨਾਤੇ ਤੁਹਾਡੇ ਕੋਲ ਉੱਨਤ ਸਹੂਲਤਾਂ ਹੋਣਗੀਆਂ:
ਹਾਂਜੀ! ਇੱਕ ਵੱਡਾ ਲਿਖਤੀ ਡੱਬਾ ਤਾਂ ਜੋ ਜਿੰਨੇ ਮਰਜ਼ੀ ਸ਼ਬਦ ਜੋੜ ਸਕੋ।
ਤੁਸੀਂ ਕੋਈ ਸ਼ਬਦ ਮਿਟਾ ਸਕਦੇ ਹੋ ਜਾਂ ਉਹਦੀ ਬੋਲੀ ਬਦਲ ਸਕਦੇ ਹੋ।ਤੁਸੀਂ ਕਿਸੇ ਸ਼ਬਦ ਨੂੰ ਸੋਧ ਵੀ ਸਕਦੇ ਹੋ ਤਾਂ ਜੋ ਗ਼ਲਤ ਹਿੱਜੇ ਠੀਕ ਕੀਤੇ ਜਾ ਸਕਣ।
ਤੁਸੀਂ ਉਹ ਉਚਾਰਨ ਮਿਟਾ ਸਕਦੇ ਹੋ ਜਿਹੜੇ ਦੇਸੀ ਜਾਂ ਸਹੀ ਨਹੀਂ ਹਨ ਜਾਂ ਸੁਣਨ ਵਿਚ ਮੰਦੇ ਲੱਗਦੇ ਹਨ।
ਤੁਸੀਂ ਕਿਸੇ ਸ਼ਬਦ ਨਾਲ਼ ਲੱਗੇ ਟੈਗਾਂ ਨੂੰ ਸੋਧ ਜਾਂ ਮਿਟਾ ਸਕਦੇ ਹੋ।
ਵਰਤੋਂਕਾਰਾਂ ਦੀਆਂ ਇਤਲਾਹਾਂ ਤੱਕ ਪਹੁੰਚ।
ਸਿਰਫ਼ ਸੰਪਾਦਕਾਂ ਵਾਸਤੇ ਬਣੀ ਸੱਥ ਤੱਕ ਪਹੁੰਚ।
ਯਾਦ ਰੱਖੋ ਕੀ ਤੁਸੀਂ ਦੁਨੀਆਂ ਦਾ ਸਭ ਤੋਂ ਵੱਡਾ ਉਚਾਰਨ ਭੰਡਾਰ ਬਣਾ ਰਹੇ ਹੋ। ਇਹ ਤਾਂ ਵਧੀਆ ਕਾਰਗੁਜ਼ਾਰੀ ਹੈ।