ਅਕਸਰ ਪੁੱਛੇ ਜਾਂਦੇ ਸੁਆਲ

ਸ਼ਾਇਦ ਤੁਹਾਡੇ ਮਨ ਵਿਚ ਵੀ ਇਹੋ ਜਿਹੇ ਸੁਆਲ ਹਨ।

੧. ਫ਼ੋਰਵੋ ਕੀ ਹੈ?

ਫ਼ੋਰਵੋ ਇੱਕ ਔਨਲਾਈਨ ਉਚਾਰਨ ਕੋਸ਼ ਹੈ। ਅਸੀਂ ਦੁਨੀਆਂ ਦੇ ਸਾਰੇ ਸ਼ਬਦ ਅਤੇ ਨਾਂ ਉਚਾਰ ਕੇ ਭਰਨਾ ਚਾਹੁੰਦੇ ਹਾਂ। ਫ਼ੋਰਵੋ ਦੁਨੀਆਂ ਦਾ ਸਭ ਤੋਂ ਵੱਡਾ ਉਚਾਰਨ ਅਧਾਰ ਹੈ।

੨. ਫ਼ੋਰਵੋ ਕੀ ਨਹੀਂ ਹੈ?

ਫ਼ੋਰਵੋ ਵੱਡੀਆਂ ਅਵਾਜ਼ੀ ਫ਼ਾਈਲਾਂ ਜਾਂ ਦਸਤਾਵੇਜ਼ਾਂ ਲਈ ਨਹੀਂ ਹੈ। ਅਵਾਜ਼ੀ ਰੀਲਾਂ ਦੀ ਲੰਬਾਈ ੨.੫ ਸਕਿੰਟ ਤੱਕ ਸੀਮਤ ਹੈ ਜੋ ਕਿਸੇ ਵੀ ਸ਼ਬਦ ਲਈ ਬਹੁਤ ਹੈ।

੩. ਤੁਹਾਡਾ "ਦੁਨੀਆਂ ਦੇ ਸਾਰੇ ਸ਼ਬਦਾਂ" ਤੋਂ ਕੀ ਮਤਲਬ ਹੈ?

ਸਾਡਾ ਮਤਲਬ ਹੈ ਕਿ ਲਗਭਗ ਹਰ ਸ਼ਬਦ ਉਚਾਰਨ ਦੀ ਇਜਾਜ਼ਤ ਹੈ, ਮੰਦੇ ਸ਼ਬਦ ਵੀ। ਸਾਡੀ ਸੋਚ ਹੈ ਕਿ ਸ਼ਬਦ ਗ਼ਲਤ ਨਹੀਂ ਹੈ ਸਗੋਂ ਉਸਨੂੰ ਬੋਲਣ ਦਾ ਤਰੀਕਾ ਜਾਂ ਜਿਸ ਹਲਾਤ ਵਿਚ ਉਹ ਬੋਲਿਆ ਜਾਂਦਾ ਹੈ, ਉਸਨੂੰ ਮਿਟਾਉਣਯੋਗ ਬਣਾਉਂਦਾ ਹੈ। ਫੇਰ ਵੀ ਸ਼ਬਦਾਂ ਦੀ ਲੰਬਾਈ 40 ਅੱਖਰਾਂ ਤੋਂ ਘੱਟ ਹੋਣੀ ਚਾਹੀਦੀ ਹੈ।

ਮੰਦੇ ਸ਼ਬਦਾਂ ਦੀ ਮਨਾਹੀ ਨਹੀਂ ਹੈ ਜੇਕਰ ਉਹ ਸਲੀਕੇ ਨਾਲ਼ ਬੋਲੇ ਜਾਂਦੇ ਹਨ ਅਤੇ ਪ੍ਰਚੱਲਤ ਕੋਸ਼ਾਂ ਵਿਚ ਮੌਜੂਦ ਹਨ। ਕਿਰਪਾ ਕਰਕੇ ਆਪਣੇ ਵੱਲੋਂ ਬਣਾਏ ਹੋਏ ਸ਼ਬਦ ਨਾ ਜੋੜੋ ਕਿਉਂਕਿ ਇਹ ਮਿਟਾ ਦਿੱਤੇ ਜਾਣਗੇ।

ਫ਼ੋਰਵੋ ਵਾਕਾਂ ਲਈ ਨਹੀਂ ਬਣਾਇਆ ਗਿਆ ਪਰ ਕੁਝ ਹਲਾਤਾਂ ਵਿਚ ਇਹਨਾਂ ਦੀ ਆਗਿਆ ਹੈ। ਮਿਸਾਲ ਦੇ ਤੌਰ 'ਤੇ ਛੋਟੇ ਮੁਹਾਵਰੇ ਜਾਂ ਅਖਾਣ ਜਾਂ ਮਸ਼ਹੂਰ ਸਿਰਲੇਖ ਜਿਵੇਂ ਕਿ "ਜੀ ਆਈਆਂ ਨੂੰ ਜਾਂ ਸਪਾਈਡਰਮੈਨ" ਉਚਾਰਨ ਦੀ ਇਜਾਜ਼ਤ ਹੈ ਪਰ "ਮੇਰੇ ਕੋਲ ਦੋ ਕਿਤਾਬਾਂ ਹਨ" ਦੀ ਨਹੀਂ। ਇਹਨੂੰ ਸਮਝਣਾ ਬਹੁਤ ਸੌਖਾ ਹੈ।

ਸ਼ਬਦ ਜੋੜਨ ਬਾਰੇ ਹੋਰ ਜਾਣਕਾਰੀ।

੪. ਕਿਸੇ ਸ਼ਬਦ ਵਿਚ ਕੁਝ ਖ਼ਰਾਬੀ ਹੈ। ਮੈਂ ਕੀ ਕਰ ਸਕਦਾ ਹਾਂ?

ਜੇਕਰ ਸ਼ਬਦ ਦੀ ਕੋਈ ਅਸਲ ਹੋਂਦ ਨਹੀਂ ਹੈ ਜਾਂ ਅਪਮਾਨਜਨਕ ਹੈ ਤਾਂ ਤੁਸੀਂ ਸ਼ਬਦ ਦੇ ਸਫ਼ੇ ਤੋਂ ਸਾਨੂੰ ਇਤਲਾਹ ਭੇਜ ਸਕਦੇ ਹੋ। ਕਿਰਪਾ ਕਰਕੇ ਖ਼ਾਸ ਸਮੱਸਿਆ ਦੱਸੋ ਅਤੇ ਅਸੀਂ ਉਹਨੂੰ ਹੱਲ ਕਰਨ ਦੀ ਕੋਸ਼ਿਸ਼ ਕਰਾਂਗੇ। ਜੇਕਰ ਤੁਸੀਂ ਰਜਿਸਟਰ ਹੋਏ ਮੈਂਬਰ ਨਹੀਂ ਹੋ ਤਾਂ ਤੁਸੀਂ ਇਹਦੀ ਇਤਲਾਹ ਸ਼ਬਦ ਨੂੰ "ਗ਼ਲਤ" ਜਾਂ ਕੁਝ ਅਜਿਹਾ ਟੈਗ ਕਰ ਦਿਓ ਤਾਂ ਜੋ ਬਾਕੀ ਵਰਤੋਂਕਾਰਾਂ ਨੂੰ ਖ਼ਬਰ ਲੱਗ ਜਾਵੇ।

੫. ਕਿਸੇ ਉਚਾਰਨ ਵਿਚ ਕੋਈ ਖ਼ਰਾਬੀ ਹੈ। ਮੈਂ ਕੀ ਕਰ ਸਕਦਾ ਹਾਂ?

ਨੰਬਰ ੪ ਪੜ੍ਹੋ।

੬. ਮੇਰੇ ਵੱਲੋਂ ਜੋੜਿਆ ਗਿਆ ਸ਼ਬਦ ਜਾਂ ਉਚਾਰਨ ਮਿਟਾ ਦਿੱਤਾ ਗਿਆ ਹੈ। ਕਿਉਂ?

ਫ਼ੋਰਵੋ ਦਾ ਟੀਚਾ ਰਹਿਨੁਮੇ ਦੀ ਕੁਆਲਟੀ ਬਰਕਰਾਰ ਰੱਖਣਾ ਹੈ। ਸਵੈ-ਸੇਵਕਾਂ ਦਾ ਇੱਕ ਬਹੁਤ ਵਧੀਆ ਅਮਲਾ ਹੈ ਜੋ ਵਰਤੋਂਕਾਰਾਂ ਦੇ ਬਹੁਤੇ ਕਾਰਜਾਂ 'ਤੇ ਨਿਗਰਾਨੀ ਰੱਖਦਾ ਹੈ। ਅਧੂਰੀ ਬੋਲੀ ਜਾਂ ਫ਼ੋਰਵੋ ਦੀ ਨੀਤੀ ਦੇ ਉਲਟ ਹੋਣਾ ਕਿਸੇ ਵੀ ਸਮੱਗਰੀ ਨੂੰ ਹਟਾਉਣ ਦੇ ਕਾਰਨ ਹੋ ਸਕਦੇ ਹਨ। ਵੈਸੇ ਵੀ ਕੋਈ ਵੀ ਬੇਤੁਕੀ ਸਮੱਗਰੀ ਮਿਟਾਉਣਾ ਫ਼ੋਰਵੋ ਦਾ ਹੱਕ ਹੈ।

੭. ਮੇਰੇ ਦੇਸ਼ ਵਿਚ "ਉਹ ਸ਼ਬਦ" ਹੋਰ ਤਰਰਾਂ ਉਚਾਰਿਆ ਜਾਂਦਾ ਹੈ

ਸਾਨੂੰ ਪਤਾ ਹੈ ਕੀ ਦੇਸ਼ ਜਾਂ ਇਲਾਕੇ ਮੁਤਾਬਕ ਅੱਡੋ-ਅੱਡ ਉਚਾਰਨ ਹੋ ਸਕਦੇ ਹਨ, ਇੱਥੋਂ ਤੱਕ ਕਿ ਇੱਕੋ ਬੋਲੀ ਵਿਚ ਵੀ। ਸੋ ਤੁਸੀਂ ਆਪਣੇ ਲਹਿਜ਼ੇ ਨਾਲ਼ ਉਸ ਸ਼ਬਦ ਦਾ ਉਚਾਰਨ ਕਿਉਂ ਨਹੀਂ ਕਰ ਲੈਂਦੇ? ਫ਼ੋਰਵੋ ਇੱਕੋ ਸ਼ਬਦ ਲਈ ਕਈ ਉਚਾਰਨ ਕਬੂਲਦਾ ਹੈ। ਇਸ ਤਰ੍ਹਾਂ ਬੋਲੀ ਸਿੱਖਣ ਵਾਲ਼ੇ ਵਰਤੋਂਕਾਰ ਵੱਖ-ਵੱਖ ਥਾਂਵਾਂ ਦੇ ਉਚਾਰਨ ਸੁਣ ਸਕਦੇ ਹਨ।

੮. ਉਹਨਾਂ ਸ਼ਬਦਾਂ ਦਾ ਕੀ ਜਿਹਨਾਂ ਦੇ ਦੋ ਤੋਂ ਵੱਧ ਉਚਾਰਨ ਹਨ?

ਫ਼ੋਰਵੋ ਹੇਠ ਦਿੱਤਾ ਹੱਲ ਸੁਝਾਉਂਦੀ ਹੈ। ਸ਼ਬਦ ਨੂੰ ਕਮਾਣੀਆਂ ਵਿਚ ਵੇਰਵਾ ਲਿਖ ਕੇ ਜੋੜੋ। ਮਿਸਾਲ ਦੇ ਤੌਰ 'ਤੇ: ਡਰਨਾ (ਕਿਰਿਆ) ਜਾਂ ਡਰਨਾ (ਨਾਂਵ) ਕਰਕੇ ਜੋੜੋ। ਫੇਰ ਉਚਾਰਨ ਕਰਨ ਵੇਲੇ ਕਮਾਣੀਆਂ 'ਤੇ ਧਿਆਨ ਨਾ ਦਿਓ।

੯. ਫ਼ੋਰਵੋ 'ਤੇ ਸ਼ਬਦ ਕੌਣ ਜੋੜ ਸਕਦਾ ਹੈ?

ਹਰ ਕੋਈ। ਤੁਸੀਂ ਸ਼ਬਦਾਂ ਨੂੰ ਗੁਮਨਾਮ ਰਹਿ ਕੇ ਜਾਂ ਵਰਤੋਂਕਾਰ ਨਾਂ ਹੇਠ ਜੋੜ ਸਕਦੇ ਹੋ। ਜੇਕਰ ਤੁਸੀਂ ਵਰਤੋਂਕਾਰ ਨਾਂ ਹੇਠ ਸ਼ਬਦ ਜੋੜਦੇ ਹੋ ਤਾਂ ਤੁਹਾਨੂੰ forvo.com 'ਤੇ ਹੋਰ ਸਹੂਲਤਾਂ ਵੀ ਮਿਲਣਗੀਆਂ ਜਿਵੇਂ ਕੀ ਆਪਣੇ ਸ਼ਬਦਾਂ ਜਾਂ ਸੂਚਨਾਵਾਂ 'ਤੇ ਨਿਗਰਾਨੀ ਰੱਖਣੀ।
ਛੋਟਾਂ: ਕੁਝ ਹਲਾਤਾਂ ਵਿਚ, ਭਾਸ਼ਾ ਦੇ ਮੁਤਾਬਕ ਕੁਝ ਸ਼ਬਦਾਂ ਦੀ ਇਜਾਜ਼ਤ ਅਨਾਮ ਵਰਤੋਂਕਾਰਾਂ ਨੂੰ ਨਹੀਂ ਹੈ।
ਅੱਪਡੇਟ ੭/੨੧/੨੦੦੯: ਸਿਰਫ਼ ਲੇਖੇ ਚੜ੍ਹੇ ਵਰਤੋਂਕਾਰ ਹੀ ਸ਼ਬਦ ਜੋੜ ਸਕਦੇ ਹਨ।

੧੦. ਉਚਾਰਨ ਕੌਣ ਭਰ ਸਕਦਾ ਹੈ?

ਹਰ ਕੋਈਤੁਸੀਂ ਸ਼ਬਦਾਂ ਨੂੰ ਗੁਮਨਾਮ ਰਹਿ ਕੇ ਜਾਂ ਵਰਤੋਂਕਾਰ ਨਾਂ ਹੇਠ ਜੋੜ ਸਕਦੇ ਹੋ। ਅਸੀਂ ਦੂਜਾ ਤਰੀਕਾ ਵਰਤਣ ਨੂੰ ਕਹਾਂਗੇ ਤਾਂ ਜੋ ਸਾਈਟ ਦੀ ਕੁਆਲਟੀ ਸੁਧਰੇਤੁਸੀਂ ਸ਼ਬਦਾਂ ਨੂੰ ਗੁਮਨਾਮ ਰਹਿ ਕੇ ਜਾਂ ਵਰਤੋਂਕਾਰ ਨਾਂ ਹੇਠ ਜੋੜ ਸਕਦੇ ਹੋ। ਮਿਸਾਲ ਦੇ ਤੌਰ 'ਤੇ ਤੁਸੀਂ ਕਿਸੇ ਇਸਤਰੀ ਤੋਂ ਸਿੱਖਣ ਕਰਕੇ ਸਿਰਫ਼ ਜਨਾਨਾ ਉਚਾਰਨ ਸੁਣਨ ਦੇ ਚਾਹਵਾਨ ਹੋ ਸਕਦੇ ਹੋ। ਜੇਕਰ ਤੁਸੀਂ ਗੁਮਨਾਮ ਹੋ ਤਾਂ ਅਸੀਂ ਤੁਹਾਨੂੰ ਇਹ ਸਹੂਲਤ ਨਹੀਂ ਦੇ ਸਕਦੇ! ਇਹੋ ਗੱਲ ਲਹਿਜ਼ਿਆਂ ਲਈ ਵੀ ਲਾਗੂ ਹੁੰਦੀ ਹੈ। ਰਜਿਸਟਰ ਕਰਦੇ ਵਕਤ ਨਕਸ਼ੇ 'ਤੇ ਕਲਿੱਕ ਕਰ ਕੇ ਆਪਣੇ ਬੋਲਣ ਦਾ ਲਹਿਜ਼ਾ ਦੱਸਣਾ ਨਾ ਭੁੱਲੋ।
ਛੋਟਾਂ: ਕੁਝ ਹਲਾਤਾਂ ਵਿਚ, ਬੋਲੀ ਦੇ ਮੁਤਾਬਕ ਕੁਝ ਸ਼ਬਦਾਂ ਦੀ ਆਗਿਆ ਗੁਮਨਾਮ ਵਰਤੋਂਕਾਰਾਂ ਨੂੰ ਨਹੀਂ ਹੈ।
ਅੱਪਡੇਟ ੭/੨੧/੨੦੦੯: ਸਿਰਫ਼ ਰਜਿਸਟਰ ਹੋਏ ਵਰਤੋਂਕਾਰ ਹੀ ਉਚਾਰਨ ਭਰ ਸਕਦੇ ਹਨ।

੧੧. ਕੀ ਅਵਾਜ਼ ਭਰਨ ਵਾਸਤੇ ਕੋਈ ਰਾਹਬਰ ਹੈ?

ਹਾਂਜੀ। ਤੁਸੀਂ ਇੱਥੇ ਪੜ੍ਹ ਸਕਦੇ ਹੋ

੧੨. ਮੇਰੇ ਆਪਣੇ ਉਚਾਰਨ ਵਾਲ਼ੇ MP3 ਨੂੰ ਚੜ੍ਹਾਉਣ ਬਾਰੇ ਕੀ ਖ਼ਿਆਲ ਹੈ?

ਭਾਵੇਂ ਉਚਾਰਨਾਂ ਦੀ ਕੁਆਲਟੀ ਸੁਧਰ ਜਾਵੇਗੀ ਪਰ ਕਨੂੰਨੀ ਲੋੜਾਂ ਕਰਕੇ ਅਸੀਂ ਇਹ ਸਹੂਲਤ ਨਹੀਂ ਦੇ ਸਕਦੇ। ਅਸੀਂ ਇਹ ਨਹੀਂ ਜਾਣ ਸਕਦੇ ਕਿ MP3 ਦਾ ਮਾਲਕ ਕੌਣ ਹੈ। ਮਿਸਾਲ ਦੇ ਤੌਰ 'ਤੇ ਕੁਝ ਵਰਤੋਂਕਾਰ ਬੋਲੀ-ਸਿਖਾਊ ਸੀਡੀ ਤੋਂ ਉਚਾਰਨ ਚੜ੍ਹਾ ਸਕਦੇ ਹਨ।

੧੩. ਮਿਹਰਬਾਨੀ ਕਰਕੇ "ਇਹ ਭਾਸ਼ਾ" ਜੋੜੋ

ਜ਼ਰੂਰ ਜੀ, ਇਹ ਬਹੁਤ ਵਧੀਆ ਹੋਵੇਗਾ ਪਰ ਅਸੀਂ ਬੋਲੀਆਂ ਨੂੰ ਗਿਣਤੀ ਕਰਕੇ ਨਹੀਂ ਸਗੋਂ ਖ਼ਾਸੀਅਤ ਕਰਕੇ ਜੋੜਨਾ ਚਾਹੁੰਦੇ ਹਾਂ। ਸੋ ਜੇਕਰ ਤੁਸੀਂ ਇਹਨਾਂ ਵਿੱਚੋਂ ਕੋਈ ਇੱਕ ਬੋਲਦੇ ਹੋ ਤਾਂ ਅਸੀਂ ਖ਼ੁਸ਼ੀ-ਖ਼ੁਸ਼ੀ ਜੋੜ ਦੇਵਾਂਗੇ! ਅਤੇ ਹਾਂ, ਬੋਲੀ ਇਸ ਆਈ.ਐੱਸ.ਓ. ਕੋਡ ਸੂਚੀ ਵਿਚ ਹੋਣੀ ਚਾਹੀਦੀ ਹੈ।

ਫੇਰ ਵੀ ਪੜਤਾਲ ਕਰੋ ਕਿ ਕਿਤੇ ਫ਼ੋਰਵੋ ਪਹਿਲਾਂ ਹੀ ਉਸ ਬੋਲੀ ਦਾ ਸਹਾਰਾ ਦਿੰਦੀ ਹੈ