ਸਭ ਤੋਂ ਪਹਿਲਾਂ ਅਵਾਜ਼ ਭਰਨ ਲਈ ਤੁਹਾਨੂੰ ਮਾਈਕਰੋਫ਼ੋਨ ਚਾਹੀਦਾ ਹੈ। ਇੱਕ ਵੈੱਬਕੈਮਰਾ ਵੀ ਇਹ ਕੰਮ ਕਰ ਸਕਦਾ ਹੈ ਕਿਉਂਕਿ ਆਮ ਤੌਰ 'ਤੇ ਇਹਨਾਂ ਨਾਲ਼ ਮਾਈਕ ਲੱਗਿਆ ਹੁੰਦਾ ਹੈ। ਤੁਹਾਡੇ ਕੋਲ਼ ਇਹ ਹੈ? ਜੇਕਰ ਹਾਂ ਤਾਂ ਕਦਮ ੨ 'ਤੇ ਜਾਉ। ਜੇਕਰ ਨਹੀਂ ਤਾਂ ਸਾਡੀ ਸਲਾਹ ਹੈ ਕਿ ਤੁਸੀਂ ਇੱਕ ਲੈ ਲਵੋ ਤਾਂ ਜੋ ਫ਼ੋਰਵੋ ਪੂਰੀ ਤਰ੍ਹਾਂ ਵਰਤ ਸਕੋ!
ਅਵਾਜ਼ ਭਰਨ ਲਈ ਵਰਤੀ ਜਾਂਦੀ ਫ਼ਲੈਸ਼ ਐਪਲੀਕੇਸ਼ਨ ਵਿਚ ਕੁਝ ਅਜਿਹੀਆਂ ਚੋਣਾਂ ਹਨ ਜੋ ਤੁਹਾਡਾ ਪਰਦਾ ਰੱਖਦੀ ਹੈ। ਅਵਾਜ਼ ਭਰ ਸਕਣ ਤੋਂ ਪਹਿਲਾਂ ਤੁਹਾਨੂੰ ਇਸ ਐਪਲੀਕੇਸ਼ਨ ਨੂੰ ਤੁਹਾਡੇ ਮਾਈਕਰੋਫ਼ੋਨ ਤੱਕ ਪਹੁੰਚਣ ਦੀ ਇਜਾਜ਼ਤ ਦੇਣੀ ਪਵੇਗੀ। ਹੇਠ ਦਿੱਤੀ ਤਸਵੀਰ 'ਤੇ ਝਾਤੀ ਮਾਰੋ।
ਹੁਣ ਉਚਾਰਨ ਦਾ ਵੇਲਾ ਹੈ। "ਭਰੋ" ਬਟਨ 'ਤੇ ਕਲਿੱਕ ਕਰੋ ਅਤੇ ਬੋਲਣਾ ਸ਼ੁਰੂ ਕਰ ਦਿਓ। ਆਪਣਾ ਉਚਾਰਨ ਪੂਰਾ ਕਰਨ ਲਈ ਤੁਹਾਡੇ ਕੋਲ ੨.੫ ਸਕਿੰਟ ਹਨ। ਕਿਸੇ ਵੀ ਭਾਸ਼ਾ ਦੇ ਬਹੁਤੇ ਸ਼ਬਦ ਅਤੇ ਨਾਂ ਇੰਨਾ ਕੁ ਸਮਾਂ ਹੀ ਲੈਂਦੇ ਹਨ
੨.੫ ਸਕਿੰਟਾਂ ਮਗਰੋਂ ਇੱਕ ਬਟਨ ਵਿਖਾਈ ਦੇਵੇਗਾ ਅਤੇ ਆਪਣੇ ਆਪ ਤੁਹਾਡੀ ਰਿਕਾਰਡਿੰਗ ਚੱਲੇਗੀ। ਤੁਸੀਂ ਜਿੰਨੀ ਵਾਰ ਚਾਹੋ ਇਹਨੂੰ ਮੁੜ ਚਲਾ ਸਕਦੇ ਹੋ ਤਾਂ ਜੋ ਇਹ ਉਚਾਰਨ ਪੂਰਾ ਹੋਵੇ ਅਤੇ ਸੁਣਨ ਨੂੰ ਵਧੀਆ ਲੱਗੇ। ਜੇਕਰ ਸੰਤੁਸ਼ਟ ਨਹੀਂ ਹੋ ਤਾਂ ਮੁੜ ਰਿਕਾਰਡ ਕਰੋ।
ਹਰੇਕ ਅਵਾਜ਼-ਭਰਾਈ ਮਗਰੋਂ "ਉਚਾਰਨ ਸੌਂਪੋ" ਬਟਨ ਚਾਲੂ ਹੋ ਜਾਂਦਾ ਹੈ। ਤੁਸੀਂ ਹੁਣ ਇਹਦੇ 'ਤੇ ਕੜਿੱਕ ਕਰਕੇ ਉਚਾਰਨ ਸੌਂਪ ਸਕਦੇ ਹੋ।
ਜੇਕਰ ਤੁਸੀਂ ਹਰ ਵਾਰ ਅਵਾਜ਼ ਭਰਨ ਵੇਲੇ ਪਰਦਾ ਸਕਰੀਨ ਕਰਕੇ ਭੰਗ ਨਹੀਂ ਹੋਣਾ ਚਾਹੁੰਦੇ ਤਾਂ ਰਿਕਾਰਡਰ ਉੱਤੇ ਸੱਜੀ ਕੜਿੱਕ ਕਰੋ (ctrl-click) ਅਤੇ "ਸੈਟਿੰਗਾਂ" ਚੁਣੋ। ਪਰਦਾ ਪੱਟੀ ਵਿਚ (ਆਮ ਤੌਰ 'ਤੇ ਪਹਿਲੀ) "ਯਾਦ ਰੱਖੋ" ਚੁਣੋ ਅਤੇ "ਇਜਾਜ਼ਤ ਦਿਉ" ਵੀ ਚੁਣੋ। ਤੁਸੀਂ, ਜਦ ਜੀ ਚਾਹੇ, ਇਹ ਸੈਟਿੰਗ ਬਦਲ ਸਕਦੇ ਹੋ।
ਜੇਕਰ ਤੁਸੀਂ ਅਵਾਜ਼ ਭਰ ਨਹੀਂ ਸਕ ਰਹੇ ਜਾਂ ਕੋਈ ਖ਼ਾਸ ਅਵਾਜ਼ ਨਹੀਂ ਆ ਰਹੀ ਤਾਂ ਆਪਣੇ ਮਾਈਕ ਦੀ ਆਵਾਜ਼ ਵਧਾਉ। ਇਹ ਕਰਨ ਲਈ ਰਿਕਾਰਡਰ ਉੱਤੇ ਸੱਜੀ ਕੜਿੱਕ ਕਰੋ (ctrl-click) ਅਤੇ "ਸੈਟਿੰਗਾਂ" ਚੁਣੋ। ਮਾਈਕਰੋਫ਼ੋਨ ਪੱਟੀ ਵਿਚ (ਮਾਈਕਰੋਫ਼ੋਨ ਵਾਲ਼ੀ) ਤੁਹਾਨੂੰ ਇੱਕ ਖਿਸਕਾਊ ਵਿਖਾਈ ਦੇਵੇਗਾ ਜਿਹਨੂੰ ਤੁਸੀਂ ਉਤਾਂਹ ਲੈ ਕੇ ਜਾਓ। ਅਜਿਹਾ ਪੱਧਰ ਚੁਣੋ ਜਿਹੜਾ ਤੁਹਾਡੀ ਅਵਾਜ਼ ਭਰਨ ਵਿਚ ਮਦਦ ਕਰੇ ਅਤੇ ਬਹੁਤਾ ਰੌਲ਼ਾ ਜਾਂ ਤੋੜ-ਮਰੋੜ ਨਾ ਕਰੇ।
ਹੋਰ ਜਾਣਕਾਰੀ ਲਈ ਅਡੋਬੀ ਵੈੱਬਸਾਈਟ 'ਤੇ ਜਾਉ